ਫੈਟੀ ਲਿਵਰ ਦੀ ਸਮੱਸਿਆ ਹੁਣ ਨੌਜਵਾਨਾਂ ਵਿੱਚ ਵੀ ਵਧਦੀ ਜਾ ਰਹੀ ਹੈ, ਜਿਸ ਨਾਲ ਮਾਹਿਰ ਚਿੰਤਤ ਹਨ। ਇਹ ਹਾਲਤ ਉਸ ਵੇਲੇ ਬਣਦੀ ਹੈ ਜਦੋਂ ਜਿਗਰ ਵਿੱਚ ਵੱਧ ਚਰਬੀ ਇਕੱਠੀ ਹੋ ਜਾਂਦੀ ਹੈ, ਜਿਸਦਾ ਮੁੱਖ ਕਾਰਨ ਗਲਤ ਖਾਣ-ਪੀਣ, ਕਸਰਤ ਦੀ ਕਮੀ ਅਤੇ ਜੰਕ ਫੂਡ ਹੈ।
ਡਾਕਟਰਾਂ ਅਨੁਸਾਰ ਇਸਦੀ ਸ਼ੁਰੂਆਤ ਵਿੱਚ ਕੋਈ ਵੱਡੇ ਲੱਛਣ ਨਹੀਂ ਹੁੰਦੇ, ਇਸ ਲਈ ਨਿਯਮਿਤ ਚੈਕਅਪ ਕਰਵਾਉਣਾ ਜ਼ਰੂਰੀ ਹੈ। ਜੇਕਰ ਸਮੇਂ ‘ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਮਾਹਿਰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੰਦੇ ਹਨ। ਤੇਲੀਆਂ ਅਤੇ ਪ੍ਰੋਸੈਸਡ ਚੀਜ਼ਾਂ ਘੱਟ ਕਰੋ, ਸ਼ਰਾਬ ਤੋਂ ਬਚੋ ਅਤੇ ਫਲ-ਸਬਜ਼ੀਆਂ ਵਧਾਓ। ਨਿਯਮਿਤ ਕਸਰਤ ਨਾਲ ਸਰੀਰ ਵਿੱਚ ਚਰਬੀ ਘਟਦੀ ਹੈ ਅਤੇ ਲਿਵਰ ਸਿਹਤਮੰਦ ਰਹਿੰਦਾ ਹੈ।
ਵਜ਼ਨ ਕੰਟਰੋਲ ਵਿੱਚ ਰੱਖਣਾ ਅਤੇ ਮਿੱਠੇ ਪੇਯਾਂ ਤੋਂ ਦੂਰ ਰਹਿਣਾ ਵੀ ਜਰੂਰੀ ਹੈ। ਸਹੀ ਆਦਤਾਂ ਨਾਲ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਡਿਸਕਲੇਮਰ: ਕਿਸੇ ਵੀ ਸਲਾਹ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਜਾਂ ਵਿਸ਼ੇਸ਼ਜਗਿਆ ਨਾਲ ਸਲਾਹ ਕਰੋ।